Saturday, December 23, 2006

ਚਡ਼ਦੀ ਜਵਾਨੀ-ਗੁਰਦਾਸ ਮਾਨ

ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ

ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ

ਰੋਕੋ ਵੇ ਰੋ ਮੇਰੇ ਰਹਿਨੁਮਾਓ

ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ

ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ

ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ

ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ

ਹੋਟਲ ਦੇ ਬੇਲੇ 'ਚ ਚੂਰੀ ਖਵਾ ਕੇ

ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ

ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ

ਤੀਆਂ ਤਿੰਝ੍ਰਣਾ 'ਚ ਹਸਦੀ ਜਵਾਨੀ

ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ

ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ

ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ

ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ

ਥੈਂਕਸ ਤੇ ਸੌਰੀ ਦਾ ਚਸ਼ਮਾ ਚਡ਼ਾ ਕੇ

ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ

ਜਵਾਨੀ ਹੈ ਆਖਿਰ ਇਹ ਮੁਡ਼ਨੋ ਨੀਂ ਰਹਿਣੀ

ਸੰਭਲੇਗੀ ਆਪੇ ਜਦੋੰ ਹੋਸ਼ ਪੈਣੀ

ਜਵਾਨੀ ਗਈ ਸਭ ਤਲੀਆਂ ਮਲਣਗੇ

ਇਹ ਦੰਦੀਆਂ ਚਿਡ਼ਾਉਣੀ ਕਿੱਧਰ ਜਾ ਰਹੀ ਹੈ

ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ

ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ

ਗੋਬਿੰਦ ਜਿਹੇ ਲਾਲਾਂ ਨੇ ਮੁਡ਼ ਮੁਡ਼ ਨੀ ਜੰਮਣਾ

ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ

ਮਰਜਾਣੇ ' ਮਾਨਾਂ ' ਜਵਾਨੀ ਤੋਂ ਬਚਕੇ

ਬਡ਼ੇ ਤੀਰ ਖਾਦੇ ਤੂੰ ਨੈਣਾਂ ਕੱਸਕੇ

ਕਿਸ ਕਿਸ ਮੋਡ਼ਾਂ ਤੋਂ ਮੁਡ਼ਨਾ ਹੈ ਆਖਿਰ

ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ

ਇਹ ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ

1 Comments:

Blogger Unknown said...

kamal a babeyo......

kamal karti je...

kush raho........

Sunday, February 04, 2007 1:12:00 AM  

Post a Comment

<< Home