Wednesday, May 02, 2007

ਸੁਰਜੀਤ ਪਾਤਰ- ਮੇਰੀ ਖੁਦਕੁਸ਼ੀ ਦੇ ਰਾਹ ਿਵੱਚ

ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਿਕੰਨੇ ਹਸੀਨ ਿਚਹਰੇ , ਨੈਣਾਂ ਦੇ ਗੋਲ ਘੇਰੇ
ਸ਼ਾਮਾਂ ਅਤੇ ਸਵੇਰੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ
ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ
ਏਹੋ ਤਾਂ ਮੁਸ਼ਿਕਲਾਂ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਇੱਕ ਆਸ ਏ ਿਮਲਣ ਦੀ , ਮੇਰੇ ਸਾਂਵਰੇ ਸੱਜਣ ਦੀ
ਕੁਝ ਕਿਹਣ ਦੀ ਸੁਣਨ ਦੀ
ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ
ਬਾਹੋਂ ਪਕੜ ਿਬਠਾਇਆ , ਟੁੱਟ ਪੈਣੈ ਕੰਗਣਾ ਨੇ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
ਸੂਰਜ ਅਤੇ ਿਸਤਾਰੇ, ਮੇਰੇ ਰਾਹ 'ਚ ਚੰਨ ਤਾਰੇ
ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ

These excerpts are from Surjeet Patar Punjabi adaptaion ( ਸ਼ਿਹਰ ਮੇਰੇ ਦੀ ਪਾਗਲ ਔਰਤ ) of French playwright Jean Giraudoux 's famous play "Mad Woman of Challiot"

2 Comments:

Blogger Aristotle said...

ਮੈਂ ਪੰਜਾਬੀ ਵਿੱਚ ਟਾਈਪ ਕਰਨ ਲਈ PramukhIME keypad ਵਰਤ ਰਿਹਾ ਹਾਂ ਜਿਸ ਨਾਲ ਪੰਜਾਬੀ ਵਿੱਚ ਆਸਾਨੀ ਨਾਲ ਟਾਈਪ ਕੀਤਾ ਜਾ ਸਕਦਾ ਹੈ। ਤੁਸੀਂ ਭੀ ਵਰਤੋਂ ਕਰੋ ਅਤੇ ਹੋਰਾਂ ਨੂੰ ਇਸ ਬਾਰੇ ਦੱਸੋ ਜੀ।

Saturday, July 17, 2010 9:21:00 AM  
Blogger Daisy said...

send gifts online same day delivery
send midnight cakes online
send Midnight Gifts Delivery India

Wednesday, November 03, 2021 12:23:00 PM  

Post a Comment

<< Home